ਵਿਦਿਆਰਥੀਆਂ ਨੇ ਅਖ਼ਬਾਰ ਛਪਾਈ ਦੀਆਂ ਬਾਰੀਕੀਆਂ ਸਿੱਖੀਆਂ
ਜਲੰਧਰ/ਕਪੂਰਥਲਾ , 18 ਅਪ੍ਰੈਲ 2024 : ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ.ਕੇ.ਜੀ.-ਪੀ.ਟੀ.ਯੂ.) ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਖਬਰਾਂ ਦੇ ਪ੍ਰਕਾਸ਼ਨ ਨਾਲ ਸਬੰਧਤ ਜਾਣਕਾਰੀ ਹਾਸਲ ਕਰਨ ਲਈ ਇੱਕ ਵੱਡੇ ਹਿੰਦੀ ਅਖਬਾਰ ਸਮੂਹ ਦਾ ਅਕਾਦਮਿਕ ਦੌਰਾ ਕੀਤਾ। ਵਿਦਿਆਰਥੀਆਂ ਨੇ ਪ੍ਰੈਕਟੀਕਲ ਗਿਆਨ ਦੇ ਰੂਪ ਵਿੱਚ ਅਖਬਾਰ ਪ੍ਰਿੰਟਿੰਗ ਪ੍ਰੈਸ ਯੂਨਿਟ ਵਿੱਚ ਕੀਤੇ ਗਏ ਕੰਮਾਂ ਨੂੰ ਨੇੜਿਓਂ ਸਮਝਿਆ। ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ.
(ਡਾ.) ਸੁਸ਼ੀਲ ਮਿੱਤਲ ਨੇ ਨਿਰਦੇਸ਼ਾਂ ਮੁਤਾਬਿਕ ਵਿਦਿਆਰਥੀਆਂ ਨੂੰ ਹਰ ਵਿਸ਼ੇ ਦਾ ਪ੍ਰੈਕਟੀਕਲ ਗਿਆਨ ਦੇਣ ਦੇ ਮਕਸਦ ਨਾਲ ਸਬੰਧਤ ਉਦਯੋਗਿਕ ਇਕਾਈ ਦਾ ਦੌਰਾ ਕੀਤਾ ਜਾਵੇ। ਇਹ ਦੌਰਾ ਹੁਕਮਾਂ ਅਨੁਸਾਰ ਕੀਤਾ ਗਿਆ। ਯੂਨੀਵਰਸਿਟੀ ਦੇ ਰਜਿਸਟਰਾਰ ਡਾ.ਐਸ.ਕੇ ਮਿਸ਼ਰਾ, ਡੀਨ ਅਕਾਦਮਿਕ ਪ੍ਰੋ.(ਡਾ.) ਵਿਕਾਸ ਚਾਵਲਾ ਨੇ ਇਸ ਉਪਰਾਲੇ ਲਈ ਵਿਭਾਗ ਦੇ ਮੁਖੀ ਪ੍ਰੋ.(ਡਾ.) ਰਣਬੀਰ ਸਿੰਘ ਅਤੇ ਉਨ•ਾਂ ਦੀ ਟੀਮ ਦੀ ਸ਼ਲਾਘਾ ਕੀਤੀ ਹੈ।
ਹਿੰਦੀ ਅਖਬਾਰ ਸਮੂਹ ਦੇ ਸੀਨੀਅਰ ਪੱਤਰਕਾਰ ਅਰੁਣਦੀਪ ਨੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਭਾਰਤੀ ਅਤੇ ਵਿਸ਼ਵ ਅਰਥਚਾਰੇ ਅਤੇ ਹੋਰ ਖੇਤਰਾਂ ਵਿੱਚ ਮੀਡੀਆ, ਖਾਸ ਕਰਕੇ ਪ੍ਰਿੰਟ